Showing posts with label ਅੱਗ. Show all posts
Showing posts with label ਅੱਗ. Show all posts

ਅੱਗ


ਮੈਂ ਅੱਗ ਬਣਨਾ ਚਾਹੁੰਦਾ ਹਾਂ
ਪਰ ਸਭ ਤੋਂ ਪਹਿਲਾਂ ਮੈਂ ਖੁਦ ਹੀ ਸੜਨਾ ਚਾਹੁੰਦਾ ਹਾਂ
ਮੈਂ ਆਪਣੇ ਆਪ ਨਾਲ ਲੜਨਾ ਚਾਹੁੰਦਾ ਹਾਂ
ਪਤਝੜ ਵਾਂਗੂ ਝੜਨਾ ਚਾਹੁੰਦਾ ਹਾਂ,
ਭਸਮ ਕਰਨਾ ਚਾਹੁੰਦਾ ਹਾਂ ਆਪਣੇ ਅੰਦਰਲੀ ਮੈਂ
ਤੇ ਆਪਣਾ ਗਰੂਰ, ਨਫਰਤ ਤੇ ਝੂਠ
ਮੈਂ ਸੂਰਜ ਵਾਂਗੂ ਸੁਰਖ ਹੋ ਕੇ
ਅਸਤ ਹੋ ਜਾਣਾ ਚਾਹੁੰਦਾ ਹਾਂ,
ਤਾਂ ਕਿ ਮੈਂ ਇਕ ਨਵੀਂ ਸਵੇਰ ਬਣ ਕੇ ਆਵਾਂ