ਕੀ ਫਰਕ ਰਿਹਾ ਲੀਡਰਾਂ ਅਤੇ ਲੁਟੇਰਿਆਂ ਵਿੱਚ,
ਆਖਿਰ ਦੋਵਾਂ ਦਾ ਮਕਸਦ ਇਕ ਹੀ ਹੈ ਲੁੱਟਣਾ,
ਫਰਕ ਇੰਨਾ ਹੀ ਹੈ ਕਿ ਲੁਟੇਰਿਆਂ ਨੂੰ ਕੋਈ ਸਲਾਮ ਨਹੀਂ ਕਰਦਾ
ਬੇਵੱਸ ਤੇ ਕਮਜ਼ੋਰ ਇਨਸਾਨ
ਲੀਡਰਾਂ ਦੇ ਪਰਛਾਵੇਂ ਤੋਂ ਵੀ ਡਰਦਾ
ਭਾਰਤ ਮਾਂ ਦੀ ਹਿੱਕ ’ਤੇ ਬੈਠੇ
ਵਤਨਪ੍ਰਸਤੀ ਦਾ ਦਾਅਵਾ ਕਰਨ ਵਾਲੇ
ਚਿੱਟੀਆਂ ਪੁਸ਼ਾਕਾਂ ਵਾਲੇ
ਦਿਲਾਂ ਦੇ ਕਾਲੇ, ਰੋਜ਼ ਘੋਟਾਲੇ
ਨਵੇਂ ਹਵਾਲੇ,
ਗੂੜ੍ਹੀ ਨੀਂਦ ਵਿੱਚ ਸੁੱਤਾ, ਮੇਰੇ ਦੇਸ਼ ਦਾ ਹਰ ਇਕ ਇਨਸਾਨ
ਨੀਂਦ ਵਿੱਚ ਉਸਲਵੱਟੇ ਮਾਰ ਰਿਹਾ
ਇਤਿਹਾਸ ਦੀਆਂ ਉਲਝਣਾਂ ਵਿੱਚ ਉਲਝਿਆ
ਕੋਸ ਰਿਹਾ ਹੈ ਲੁਟੇਰੇ ਫਰੰਗੀਆਂ ਨੂੰ
ਪਰ ਜਿਸ ਦਿਨ ਉਹ ਜਾਗ ਉਠੇਗਾ,
ਨਿਕਲ ਆਵੇਗਾ ਇਤਿਹਾਸ ਤੋਂ ਵਰਤਮਾਨ ਵੱਲ
ਤੇ ਜਾਣ ਲਵੇਗਾ
ਆਪਣੇ ਆਪ ਨੂੰ ਦੇਸ਼-ਭਗਤ ਅਖਵਾਉਣ ਵਾਲੇ ਨੇਤਾ
ਫਰੰਗੀਆਂ ਤੋਂ ਵੀ ਵੱਧ ਖਤਰਨਾਕ
ਜਿਨ੍ਹਾਂ ਨੇ ਕੋਹੇਨੂਰ ਤਾਂ ਕੀ
ਦੇਸ਼ ਦਾ ਨੂਰ ਹੀ ਲੁੱਟ ਲਿਆ
ਤੇ ਫਿਰ ਕੀ ਫ਼ਰਕ ਰਿਹਾ ਲੀਡਰਾਂ ਅਤੇ ........................
****
No comments:
Post a Comment