ਦੋਸਤੀਆਂ ਅਤੇ ਰਿਸ਼ਤੇ ਪਾਕ ਬੰਧਨ ਹੁੰਦਾ ਹੈ
ਪਰ ਜਦੋਂ ਇਹਨਾਂ ਵਿਚੋਂ ਮਤਲਬ ਦੀ
ਬਦਬੂ ਆਉਣ ਲੱਗ ਪਵੇ
ਤਾਂ ਸਮਝ ਲੈਣਾ ਉਥੇ ਪਿਆਰ ਤੇ ਵਿਸ਼ਵਾਸ
ਦੋਵੋਂ ਮਰ ਚੁੱਕੇ ਹਨ, ਸੜ ਚੁੱਕੇ ਹਨ।
ਕਿਉਂਕਿ ਬਦਬੂ, ਮਰੀਆਂ ਅਤੇ ਸੜੀਆਂ
ਚੀਜ਼ਾਂ ਕੋਲੋਂ ਹੀ ਆਉਂਦੀ ਏ।
ਪਿਆਰ ਮਰ ਕੇ ਵੀ ਉਠ ਸਕਦਾ ਹੈ,
ਵਿਸ਼ਵਾਸ ਸੜ ਕੇ ਵੀ ਉਗ ਸਕਦਾ ਹੈ,
ਬਸ਼ਰਤੇ ਦਿਲ ਦੀ ਜ਼ਮੀਨ ਬੰਜਰ ਨਾ ਹੋਵੇ,
ਬੁੱਲ੍ਹਾਂ ’ਤੇ ਝੂਠੀ ਮੁਸਕਾਨ
ਹੱਥ ਵਿੱਚ ਖੰਜਰ ਨਾ ਹੋਵੇ।
ਫਿਰ ਦੋਸਤੀਆਂ ਦੋਸਤੀਆਂ ਹੀ ਨਹੀਂ
ਰਿਸ਼ਤੇ, ਰਿਸ਼ਤੇ ਹੀ ਨਹੀਂ
ਫੁਲਵਾੜੀ ਬਣ ਜਾਂਦੇ ਨੇ
ਸਭ ਨੂੰ ਮਹਿਕਾਉਂਦੇ ਨੇ
ਕਿਉਂਕਿ ਦੋਸਤੀਆਂ ਤੇ ਰਿਸ਼ਤੇ
ਇਕ ਪਾਕ ਬੰਧਨ ਹੁੰਦਾ ਏ।
***
Kia Baat haiShammi.
ReplyDelete