ਮੈਂ ਆਪਣੇ ਦੇਸ਼ ਦੀ ਮਿੱਟੀ ਤੋਂ ਦੂਰ ਹੋ ਗਿਆ,
ਮਜਬੂਰ ਹੋ ਗਿਆ ਮੈਂ ਮਜਬੂਰ ਹੋ ਗਿਆ,
ਵਤਨਾਂ ਨੂੰ ਮੁੜ ਨਾ ਜਾਣ ਲਈ ਮਜਬੂਰ ਹੋ ਗਿਆ,
ਮਜਬੂਰ ਹੋ ਗਿਆ ਮੈਂ ਮਜਬੂਰ ਹੋ ਗਿਆ।
ਦੇਸ਼ ਦੀ ਮਿੱਟੀ ਦੀ ਖੁਸ਼ਬੂ ਮੈਨੂੰ ਅੱਜ ਵੀ ਆਉਂਦੀ ਏ,
ਉਥੇ ਦੇ ਹਰ ਮੌਸਮ ਦੀ ਮੈਨੂੰ ਯਾਦ ਸਤਾਉਂਦੀ ਏ,
ਮਿੱਠੀਆਂ-ਮਿੱਠੀਆਂ ਯਾਦਾਂ ਦਾ ਸਰੂਰ ਹੋ ਗਿਆ।
ਮਿੱਠੀ ਜੇਲ੍ਹ ਦੇ ਦੁੱਖ ਨੇ ਕੌੜੇ ਕਿਹਨੂੰ ਮੈਂ ਦੱਸਾਂ,
ਇਸ ਜ਼ਿੰਦਗੀ ਤੋਂ ਯਾਰਾ ਕੀ ਰੋਵਾਂ ਤੇ ਕੀ ਹੱਸਾਂ,
ਆਪਣੇ ਆਪ ਨੂੰ ਹੀ ਅੱਜ ਮੈਥੋਂ ਘੂਰ ਹੋ ਗਿਆ।
ਦੇਸ਼ ਪਰਾਇਆ ਧਰਤੀ ਬੇਗਾਨੀ ਲੋਕ ਪਰਾਏ ਨੇ,
ਖੁਸ਼ੀਆਂ ਨੂੰ ਮੈਂ ਲੱਭਦੇ ਲੱਭਦੇ ਗ਼ਮ ਗਲ਼ੇ ਲਾਏ ਨੇ,
ਵਕਤ ਦੀਆਂ ਮਾਰਾਂ ਖਾ-ਖਾ ‘ਸ਼ਮੀ’ ਚੂਰ ਹੋ ਗਿਆ।
* * *
No comments:
Post a Comment