ਮੈਨੂੰ ਗਲ ਨਾਲ ਲਾਉਂਦੀ ਏ, ਕਈ ਰੰਗ ਦਿਖਾਉਂਦੀ ਏ,
ਮੇਰੇ ਪੰਜਾਬ ਦੀ ਧਰਤੀ, ਮੇਰੇ ਪੰਜਾਬ ਦੀ ਧਰਤੀ।
ਮਰਦਾਨੇ ਦੀ ਰਬਾਬ ਕੰਨਾਂ ਵਿੱਚ ਵੱਜਦੀ ਏ,
ਅਲਗੋਜ਼ਿਆਂ ਦੇ ਨਾਲ ਮੇਰੀ ਰੂਹ ਪਈ ਨੱਚਦੀ ਏ,
ਲੋਹੜੀ ਮਾਘੀ ਵਿਚ ਵਿਸਾਖੀ ਜਸ਼ਨ ਮਨਾਉਂਦੀ ਏ।
ਯਮਲੇ ਜੱਟ ਦੀ ਤੂੰਬੀ ਮੈਨੂੰ ਕਰਦੀ ਏ ਮਸਤਾਨਾ,
ਗੁਰਮੀਤ ਬਾਵਾ ਦੀ ਹੇਕ ਪਾਉਂਦੀ ਏ ਮੁਰਦਿਆਂ ਵਿੱਚ ਜਾਨਾਂ,
ਜੁਗਨੀ, ਟੱਪੇ, ਮਾਹੀਆ-ਮਿਰਜ਼ਾ, ਹੀਰ ਵੀ ਗਾਉਂਦੀ ਏ।
ਜਿੱਥੇ ਜਿੱਤ, ਅਣਖ ਦੀਆਂ ਵਾਰਾਂ ਢਾਡੀ ਨੇ ਗਾਉਂਦੇ,
ਬੁੱਕਲ ਵਿੱਚ ਲੈ ਸਾਰੰਗੀ ਢੱਡ ਨਾਲ ਵਜਾਉਂਦੇ,
ਸ਼ੇਰਾਂ ਵਾਂਗੂ ਵਿੱਚ ਮੈਦਾਨੇ ਲੜਨਾ ਸਿਖਾਉਂਦੀ ਏ।
ਜਿੱਥੇ ਸ਼ਿਵ ਜਿਹਾ ਸ਼ਾਇਰ ਜੋਬਨ ਰੁੱਤੇ ਮਰ ਜਾਂਦਾ,
ਇਸ਼ਕ ਦਾ ਤਾਰਾ ਬਣ ਕੇ ਅੰਬਰੀ ਚੜ੍ਹ ਜਾਂਦਾ,
ਰਾਂਝੇ ਆਸ਼ਿਕ ਤੋਂ ‘ਸ਼ਮੀ’ ਮੱਝੀਆਂ ਚਰਾਉਂਦੀ ਏ।
* * *
No comments:
Post a Comment