ਢੋਲ

ਪੰਜਾਬ ਦੀ ਮੈਂ ਸ਼ਾਨ ਹਾਂ ਪੰਜਾਬੀਆਂ ਦੀ ਮੈਂ ਆਨ ਹਾਂ,
ਲੋਕੀ ਢੋਲ ਮੈਨੂੰ ਕਹਿੰਦੇ ਨੇ, ਭੰਗੜੇ ਦੀ ਮੈਂ ਜਾਨ ਹਾਂ...

ਬੜੀ ਮਾਰ ਪੈਂਦੀ ਹੈ ਜਦੋਂ ਢੋਲੀ ਡਗਾ ਲਗਾਉਂਦਾ ਏ,
ਮੇਰਾ ਉੱਚੀ ਉੱਚੀ ਰੌਲਾ, ਲੋਕਾਂ ਨੂੰ ਰੱਜ ਨਚਾਉਂਦਾ ਏ,
ਫਿਰ ਵੀ ਖੁਸ਼ੀਆਂ ਦਾ ਨਾਮ ਹਾਂ, ਪਿਆਰ ਦਾ ਪੈਗਾਮ ਹਾਂ।
ਲੋਕੀ ਢੋਲ ਮੈਨੂੰ ਕਹਿੰਦੇ ਨੇ, ਭੰਗੜੇ ਦੀ ਮੈਂ ਜਾਨ ਹਾਂ...

ਮੇਰੇ ਜਾਦੂ ਕੋਲੋਂ ਅੱਜ ਤੱਕ ਕੋਈ ਵੀ ਨਾ ਬਚਿਆ,

ਹਰ ਬੰਦਾ ਮੇਰੀ ਤਾਨ ਉੱਤੇ ਛਾਲ ਮਾਰ ਨੱਚਿਆ,
ਹਾਰ ਉੱਤੇ ਜਿੱਤ ਦਾ ਐਲਾਨ ਹਾਂ, ਮਸਤੀ ਦਾ ਜਾਮ ਹਾਂ।
ਲੋਕੀ ਢੋਲ ਮੈਨੂੰ ਕਹਿੰਦੇ ਨੇ, ਭੰਗੜੇ ਦੀ ਮੈਂ ਜਾਨ ਹਾਂ...

ਮੈਂ ਅਣਖ ਹਾਂ ਪੰਜਾਬ ਦੀ ਸ਼ੇਰਾਂ ਵਾਂਗੂ ਗੱਜਦਾ ਹਾਂ,
ਦਿਲ ਦੀ ਧੜਕਣ ਬਣ ਕੇ ਸਭ ਦੇ ਵਿੱਚ ਵੱਜਦਾ ਹਾਂ,
ਸਭ ਦੇ ਲਈ ਸਲਾਮ ਹਾਂ, ਸੁੱਖਾਂ ਦੀ ਠੰਡੜੀ ਸ਼ਾਮ ਹਾਂ।
ਲੋਕੀ ਢੋਲ ਮੈਨੂੰ ਕਹਿੰਦੇ ਨੇ, ਭੰਗੜੇ ਦੀ ਮੈਂ ਜਾਨ ਹਾਂ...

ਗਾਉਣ ਵਾਲਿਓ ਤੁਸੀਂ ਮੈਨੂੰ ਬਦਨਾਮ ਨਾ ਕਰੋ,
ਡਿਸਕੋ 'ਚ ਮਿਲਾ ਕੇ 'ਸ਼ਮੀ' ਗੁੰਮਨਾਮ ਨਾ ਕਰੋ,
ਰੱਬ ਦਾ ਇਕ ਇਨਾਮ ਹਾਂ, ਸਭ ਦੇ ਲਈ ਵਰਦਾਨ ਹਾਂ।
ਲੋਕੀ ਢੋਲ ਮੈਨੂੰ ਕਹਿੰਦੇ ਨੇ, ਭੰਗੜੇ ਦੀ ਮੈਂ ਜਾਨ ਹਾਂ...

* * *

No comments:

Post a Comment