ਮੈਂ ਭਾਰਤ ਦਾ ਇਕ ਆਮ ਇਨਸਾਨ ਹਾਂ,
ਮੇਰੇ ਨਾਲ ਤਾਜ ਮਹਿਲ ਦੇ ਪੱਥਰਾਂ ਦੀ ਨਹੀਂ
ਰੋਟੀ ਦੀ ਗੱਲ ਕਰੋ।
ਕਿਉਂਕਿ ਪੱਥਰਾਂ ਨਾਲ ਕਦੇ ਢਿੱਡ ਨਹੀਂ ਭਰਦਾ,
ਰਹਿਣ ਦਿਓ ਓਏ ਕ੍ਰਿਕਟ ਦੇ ਚੌਕੇ-ਛੱਕਿਆਂ ਨੂੰ
ਸਾਡੇ ਤਾਂ ਬੇਰੁਜ਼ਗਾਰੀ ਨੇ ਪਹਿਲਾਂ ਹੀ
ਛੱਕੇ ਛੁਡਾਏ ਹੋਏ ਨੇ
ਮੈਂ ਕੀ ਲੈਣਾ ਉਲੰਪਿਕ ਦੇ ਤਗਮਿਆਂ ਤੋਂ
ਮੈਨੂੰ ਤਾਂ ਰੋਟੀ ਵਿੱਚੋਂ ਹੀ ਸੋਨੇ ਦੀ
ਚਮਕ ਨਜ਼ਰ ਆਉਂਦੀ ਏ।
ਓਏ ਸ਼ੇਅਰ ਬਾਜ਼ਾਰ ਦੇ ਉਤਾਰ-ਚੜਾਅ ਦੀ
ਗੱਲ ਕਰਨ ਵਾਲਿਓ, ਕਦੇ ਦੇਸ਼ ਦੀ
ਗਰੀਬੀ ਦੇ ਵੱਧ ਰਹੇ ਗਰਾਫ ਵੱਲ
ਵੀ ਨਜ਼ਰ ਮਾਰ ਲਵੋ,
ਤੁਸੀਂ ਦੇਖਦੇ ਰਹੋ ਉਤਾਹਾਂ ਨੂੰ
ਅਸਮਾਨ ਛੂੰਹਦੀਆਂ ਤਾਰੇ ਛੂੰਹਦੀਆਂ
ਉੱਚੀਆਂ ਉੱਚੀਆਂ ਮੰਜ਼ਿਲਾਂ
ਮੈਨੂੰ ਜ਼ਮੀਨ ਤੇ ਗਰੀਬੀ ਨਾਲ ਰੇਂਗਦੀ
ਇਨਸਾਨੀਅਤ ਨਜ਼ਰ ਆਉਂਦੀ ਏ।
ਤੇ ਫਿਰ ਕੀ ਕਰਾਂ ਤੇ ਕੀਹਨੂੰ ਕਹਾਂ ਦੋਸਤੋ
ਕਿਉਂਕਿ ਸੰਸਦ ਤੋਂ ਮਿੱਟੀ ਦੇ
ਬੁਤਾਂ ਨਾਲ ਭਰਿਆ ਹੋਇਆ ਏ
ਤੇ ਬੁੱਤਾਂ ਨੂੰ ਕਦੇ ਸੁਣਾਈ ਨਹੀਂ ਦਿੰਦਾ
ਦਿਖਾਈ ਨਹੀਂ ਦਿੰਦਾ
ਮੈਂ ਬੇਬੱਸ ਤੇ ਲਾਚਾਰ ਹਾਂ
ਪ੍ਰੇਸ਼ਾਨ ਹਾਂ
ਮੈਂ ਭਾਰਤ ਦਾ ਇਕ ਆਮ ਇਨਸਾਨ ਹਾਂ।
* * *
No comments:
Post a Comment