ਸੱਚੇ ਯਾਰਾਂ ਦੇ ਸਿਰਨਾਵੇਂ ਦੀ ਲੋੜ ਨਹੀਂ ਹੁੰਦੀ
ਕਿਉਂਕਿ ਯਾਰ ਕਦੇ
ਇੱਟਾਂ ਦੇ ਘਰਾਂ ਅੰਦਰ ਨਹੀਂ
ਦਿਲ ’ਚ ਵਸਦੇ
ਇੱਟਾਂ ਦੇ ਘਰ ਵਾਂਗੂੰ ਦਿਲ ਦੀ ਕੀਮਤ ਨਹੀਂ ਹੁੰਦੀ
ਅਤੇ ਨਾ ਹੀ ਕੋਈ ਕਿਰਾਇਆ,
ਨਾ ਕੋਈ ਗੈਰ ਤੇ ਨਾ ਕੋਈ ਪਰਾਇਆ,
ਬਸ ਵਫਾ ਤੇ ਵਿਸ਼ਵਾਸ ਚਾਹੀਦਾ ਹੈ
ਅਹਿਸਾਸ ਚਾਹੀਦਾ ਹੈ, ਸਾਥ ਚਾਹੀਦਾ ਹੈ
ਸਾਥ ਜਿਸਮਾਂ ਦਾ ਨਹੀਂ
ਦਿਲ ਦਾ ਹੁੰਦਾ ਹੈ
ਸੱਚੇ ਦਿਲਾਂ ਦਰਮਿਆਨ
ਦੂਰੀਆਂ ਨਹੀਂ ਹੁੰਦੀਆਂ
ਮਜਬੂਰੀਆਂ ਨਹੀਂ ਹੁੰਦੀਆਂ
ਜਿੱਥੇ ਦੂਰੀਆਂ ਹੁੰਦੀਆਂ ਨੇ
ਉਨ੍ਹਾਂ ਨੂੰ ਦਿਲ ਨਹੀਂ ਸਿਵੇ ਆਖਦੇ ਨੇ
ਕਿਉਂਕਿ ਉਥੇ ਪਿਆਰ ਮਰ ਚੁੱਕਾ ਹੁੰਦਾ ਹੈ
ਵਿਸ਼ਵਾਸ ਸੜ ਚੁੱਕਾ ਹੁੰਦਾ ਹੈ
ਮਰਨ ਵਾਲਿਆਂ ਦਾ ਕੋਈ ਘਰ ਨਹੀਂ ਹੁੰਦਾ
ਬੇਵਫਾਵਾਂ ਦਾ ਕੋਈ ਦਰ ਨਹੀਂ ਹੁੰਦਾ
ਪਰ ਵਫਾ ਕਰਨ ਵਾਲੇ ਦਿਲਾਂ ’ਚ ਵੱਸਦੇ ਨੇ
ਤਾਈਓਂ ਤੇ
ਸੱਚੇ ਯਾਰਾਂ ਦੇ ਸਿਰਨਾਵੇਂ ਦੀ ਲੋੜ ਨਹੀਂ ਹੁੰਦੀ
****
No comments:
Post a Comment