ਮੇਰੀ ਕੁੱਖ ਵਿੱਚ ਸਹਿਕਦੀਏ ਧੀਏ ਨੀ ਤੈਨੂੰ ਜਨਮ ਨਹੀਂ ਮੈਂ ਦੇ ਸਕਦੀ,
ਤੇਰੀ ਹੱਤਿਆ ਮੇਰੀ ਮਜਬੂਰੀ ਹੈ ਤੈਨੂੰ ਆਪਣੀ ਨਹੀਂ ਮੈਂ ਕਹਿ ਸਕਦੀ।
ਤੂੰ ਆਖਦੀ ਏਂ ਤੂੰ ਹੋ ਸਕਦੀ ਮਦਰ ਟਰੇਸਾ ਜਾਂ ਫਿਰ ਝਾਂਸੀ ਦੀ ਰਾਣੀ,
ਉਹ ਤਾਂ ਲੱਖਾਂ ਵਿਚੋਂ ਹੋਈਆਂ ਇੱਥੇ ਲੱਖਾਂ ਹੀ ਜੰਮਦੀਆਂ ਨੈਨਾ ਸਾਹਨੀ।
ਜਿਨ੍ਹਾਂ ਨੂੰ ਜਿਉਂਦੇ ਜੀਅ ਹੀ ਸਾੜ ਦਿੰਦੇ ਨੇ ਇਹ ਜੋ ਜ਼ਾਲਮੀ ਬੇਦਰਦ ਸਮਾਜ,
ਇਹ ਤਾਂ ਕੰਨੀ ਬੋਲ਼ਾ ਹੋ ਗਿਆ ਹੈ ਨਾ ਸੁਣੇ ਔਰਤ ਦੀ ਕੋਈ ਆਵਾਜ਼।
ਜ਼ਮਾਨੇ ਦੀਆਂ ਹਵਸ ਭਰੀਆਂ ਨਜ਼ਰਾਂ ਤੋਂ ਦੱਸ ਤੈਨੂੰ ਕਿੰਝ ਬਚਾਵਾਂਗੀ,
ਦਾਜ ਦੀ ਅੱਗ ਦੀਆਂ ਲਪਟਾਂ ਤੋਂ ਨੀ ਝੱਲੀਏ ਤੈਨੂੰ ਕਿੰਝ ਛੁਡਾਵਾਂਗੀ।
ਅੰਨ੍ਹੀਆਂ ਹੋ ਜਾਣਗੀਆਂ ਜਿਸ ਦਿਨ ਸਮਾਜ ਦੀਆਂ ਇਹ ਗੰਦੀਆਂ ਨਜ਼ਰਾਂ,
ਜਾਣ ਜਾਵੇ ਰੁਤਬਾ ਔਰਤ ਦਾ ਨਾਲੇ ਇਸ ਦੀਆਂ ਕੀਮਤਾਂ ਅਤੇ ਕਦਰਾਂ।
ਉਸ ਦਿਨ ਬੜੇ ਚਾਵਾਂ ਸੱਧਰਾਂ ਨਾਲ ਤੈਨੂੰ ਦੇਵਾਂਗੀ ਜਨਮ ਨੀ ਧੀਏ।
ਹੁਣ ਤੇਰੀ ਹੱਤਿਆ ਮੇਰੀ ਮਜਬੂਰੀ ਆਪਣਾ ਦੋਵਾਂ ਦਾ ਕਰਮ ਨੀ ਧੀਏ।
* * *
No comments:
Post a Comment