ਮੈਂ ਅੱਜ ਵੀ ਜਦੋਂ ਹਿੰਦੋਸਤਾਨ ਦੇਖਦਾ ਹਾਂ,
ਗੁਲਾਮੀ ਦੇ ਓਹੀ ਪੁਰਾਣੇ ਨਿਸ਼ਾਨ ਵੇਖਦਾ ਹਾਂ।
ਖੌਲ ਉਠਦਾ ਹੈ ਮੇਰੀਆਂ ਰਗਾਂ ਦਾ ਲਹੂ,
ਇਨਸਾਫ ਲਈ ਤੜਫਦਾ ਜਦੋਂ ਇਨਸਾਨ ਦੇਖਦਾ ਹਾਂ।
ਕੀ ਕਰਾਗਾਂ ਮੈਂ ਸ਼ਾਹੂਕਾਰਾਂ ਦੀ ਬੁਲੰਦੀ ਨੂੰ,
ਮਜ਼ਦੂਰ ਦੇ ਰੁਲਦੇ ਹੋਏ ਅਰਮਾਨ ਦੇਖਦਾ ਹਾਂ।
ਰਾਜ ਨੇਤਾ ਅਤੇ ਫਰੰਗੀ ਵਿਚ ਕੋਈ ਫ਼ਰਕ ਨਾ ਰਿਹਾ,
ਇਨ੍ਹਾਂ ਦੋਵਾਂ ਦੇ ਇਰਾਦੇ ਇਕ ਸਮਾਨ ਦੇਖਦਾ ਹਾਂ।
ਅਫ਼ਸਰਸ਼ਾਹੀ ਅਤੇ ਲੁੱਟ-ਖੋਹ ਦਾ ਬਾਜ਼ਾਰ,
ਹਰ ਪਾਸੇ ਭ੍ਰਿਸ਼ਟਾਚਾਰ ਦੀ ਦੁਕਾਨ ਦੇਖਦਾ ਹਾਂ।
ਖ਼ਤਮ ਹੋਈ ਨਾ ਅਜੇ ਊਚ-ਨੀਚ ਦੀ ਲੜਾਈ,
ਧਰਮਾਂ ਦੇ ਨਾਂ ’ਤੇ ਨਿੱਤ ਕਤਲੇਆਮ ਦੇਖਦਾ ਹਾਂ।
ਵਧ ਰਹੀ ਹੈ ਬੇਇਨਸਾਫੀ ਅਤੇ ਰਿਸ਼ਵਤਖੋਰੀ,
ਕਾਨੂੰਨ ਦੇ ਰਾਖੇ ਬੇਇਮਾਨ ਦੇਖਦਾ ਹਾਂ।
ਮੈਂ ਆਵਾਂਗਾ ਫਿਰ ਰਾਜਗੁਰੂ ਅਤੇ ਸੁਖਦੇਵ ਨਾਲ,
ਮੈਂ ਅੱਜ ਵੀ ਆਪਣਾ ਦੇਸ਼ ਗੁਲਾਮ ਦੇਖਦਾ ਹਾਂ।
ਜੀ ਕਰਦਾ ਹੈ ਫਿਰ ਚੁੰਮਾਂ ਉਹੀ ਫਾਂਸੀ ਦਾ ਫੰਦਾ,
ਭਾਰਤ ਮਾਂ ਨੂੰ ਜਦ ਲਹੂ ਲੁਹਾਨ ਦੇਖਦਾ ਹਾਂ।
ਮੇਰਾ ਅੱਜ ਵੀ ਹੈ ਸੁਪਨਾ ਇਕ ਨਵੇਂ ਭਾਰਤ ਦਾ,
ਜਿੱਥੇ ਹਰ ਹਿੰਦ ਵਾਸੀ ਲਈ ਮੁਸਕਾਨ ਦੇਖਦਾ ਹਾਂ।
ਜਿੱਥੇ ਨਾ ਕੋਈ ਫਿਰਕਾ ਤੇ ਨਾ ਕੋਈ ਮਜ਼੍ਹਬੀ ਫਸਾਦ,
ਜਿੱਥੇ ਇਨਸਾਨੀਅਤ ਤੇ ਸਿਰਫ ਇਨਸਾਨ ਦੇਖਦਾ ਹਾਂ।
* * *
No comments:
Post a Comment