ਪਰਦੇਸ

ਇਹ ਕੈਸਾ ਹੈ ਦੇਸ ਉਹ ਯਾਰਾ ਇਹ ਕੈਸਾ ਹੈ ਦੇਸ,
ਕਿਉਂ ਕਹਿੰਦੇ ਬੇਗਾਨਾ ਇਸ ਨੂੰ ਕਿਉਂ ਕਹਿੰਦੇ ਪਰਦੇਸ।

ਮੌਸਮ ਵਾਂਗੂ ਬਦਲ ਗਏ ਇੱਥੇ ਰਿਸ਼ਤੇ ਨਾਤੇ ਸਾਰੇ,
ਪੈ ਗਈਆਂ ਤਨਹਾਈਆਂ ਪੱਲੇ ਹਉਕੇ ਹੰਝੂ ਖਾਰੇ,
ਕਿਸਨੂੰ ਕਹੀਏ ਆਪਣਾ ਇੱਥੇ ਸਭ ਦਾ ਨਕਲੀ ਭੇਸ।

ਤੇਜ਼ ਦੌੜਦੇ ਜ਼ਿੰਦਗੀ ਲਈ ਅਸਾਂ ਠੋਕਰ ਖਾ ਲਈ,
ਹਾਸੇ ਲੱਭਦੇ ਲੱਭਦਿਆਂ ਨੇ ਮੁਸਕਾਨ ਗੁਆ ਲਈ,
ਲੋਕੀ ਸਮਝਣ ਜ਼ਿੰਦਗੀ ਮੇਰੀ ਫੁੱਲਾਂ ਦੀ ਬਣੀ ਸੇਜ਼।

ਦਰਦਾਂ ਦੇ ਇਸ ਦੇਸ਼ ’ਚ ਯਾਰੋ ਹਰ ਇਕ ਦਰਦ ਅਵੱਲਾ,
ਲੱਖਾਂ ਮਹਿਫਲਾਂ ਦੇ ਵਿੱਚ ਫਿਰਦਾ ‘ਸ਼ਮੀ’ ਕੱਲਮ ਕੱਲਾ,
ਰੰਗਲੀ ਦੁਨੀਆਂ ਦੇ ਵਿੱਚ ਯਾਰਾ ਲਹੂ ਦਾ ਰੰਗ ਸਫੇਦ।

* * *

No comments:

Post a Comment