ਮੈਂ ਅਕਸਰ ਡਰ ਜਾਂਦਾ ਹਾਂ ਵਾਵਰੋਲਿਆਂ ਤੋਂ,
ਬੰਦੂਕਾਂ ਦੀ ਆਵਾਜ਼ ਤੇ ਮਜ਼੍ਹਬੀ ਰੌਲਿਆਂ ਤੋਂ।
ਜਦੋਂ ਦਹਿਸ਼ਤਵਾਦੀ ਲੁੱਟਦਾ ਹੈ ਇਨਸਾਨੀਅਤ ਨੂੰ,
ਰੋਕ ਨਹੀਂ ਪਾਉਂਦਾ ਮੈਂ ਉਸ ਦੀ ਹੈਵਾਨੀਅਤ ਨੂੰ।
ਨਾ ਰੋਕ ਸਕਾਂ ਮੰਦਿਰ ਮਸਜ਼ਿਦ ਦੇ ਵਿਵਾਦ ਨੂੰ,
ਰਾਮ, ਅੱਲ੍ਹਾ ਵਿਚਲੇ ਵਧ ਰਹੇ ਫਸਾਦ ਨੂੰ।
ਮੈਂ ਤੇ ਦੂਰ ਖੜ੍ਹਾ ਦੇਖਦਾ ਹੀ ਰਹਿ ਜਾਂਦਾ ਹਾਂ,
ਫਿਰ ਮੱਥੇ ’ਤੇ ਹੱਥ ਰੱਖ ਕੇ ਬਹਿ ਜਾਂਦਾ ਹਾਂ।
ਖੂਨੀ ਖਬਰਾਂ ਪੜ੍ਹ ਖੁਦ ਵੀ ਲਹੂ ਲੁਹਾਨ ਹਾਂ,
ਮੈਂ ਹਿੰਦੋਸਤਾਨ ਦਾ ਬੇਬੱਸ ਇਨਸਾਨ ਹਾਂ।
* * *
No comments:
Post a Comment