ਇਨਸਾਨ ਬਣ ਜਾਵਾਂ

ਜੀ ਕਰਦਾ ਹੈ ਕਿ
ਮੈਂ ਇਨਸਾਨ ਬਣ ਜਾਵਾਂ,
ਹਰ ਇਕ ਨੂੰ ਆਪਣੇ,
ਗਲ ਨਾਲ ਲਾਵਾਂ
ਮਿਟਾ ਦੇਵਾਂ ਸਾਰੀਆਂ ਹੀ ਹੱਦਾਂ,
ਤੇ ਇਕ ਨਵਾਂ ਜਹਾਨ ਬਣਾਵਾਂ

ਮੈਂ ਇਨਸਾਨ ਹੋ ਕੇ ਵੀ,
ਇਨਸਾਨ ਬਣਨ ਦੇ ਲਈ ਲੋਚਦਾ ਹਾਂ
ਜ਼ਿੰਦਗੀ ਨੂੰ ਜ਼ਿੰਦਗੀ ਦੀ ਤਰ੍ਹਾਂ,
ਜੀਣ ਲਈ ਸੋਚਦਾ ਹਾਂ
ਐਪਰ ਮੈਂ ਆਪਣੀ ਸੋਚ ਵਿਚ ਹੀ
ਡਗਮਗਾ ਜਾਂਦਾ ਹਾਂ,
ਮੈਂ ਆਪਣੀ ਸੋਚ ਦੇ ਹੱਥੋਂ ਹੀ
ਠੇਡਾ ਖਾ ਜਾਂਦਾ ਹਾਂ।

ਊਚ-ਨੀਚ, ਜਾਤ-ਪਾਤ ਅਤੇ
ਧਰਮਾਂ ਦੇ ਵਿਵਾਦ,
ਮੇਰੀ ਜੀਭ ਨੂੰ ਚਖਣ ਨਹੀਂ ਦੇਂਦੇ
ਕਦੇ ਪ੍ਰੇਮ ਦਾ ਸੁਆਦ,
ਨਫ਼ਰਤ ਅਤੇ ਘੁਮੰਡ ਦੀਆਂ
ਗਲ੍ਹੀਆਂ ਵਿੱਚ ਭਟਕ ਰਿਹਾ ਹਾਂ,
ਇਨਸਾਨ ਹੋ ਕੇ ਵੀ ਮੈਂ
ਇਨਸਾਨੀਅਤ ਨੂੰ ਤਰਸ ਰਿਹਾ ਹਾਂ।

****



No comments:

Post a Comment