ਮੇਰੀ ਹਰ ਖੁਸ਼ੀ ਹੁੰਦੀ ਏ ਪਲ ਦੋ ਪਲ ਦੀ,
ਕੋਹਾਂ ਲੰਬੀ ਰਾਹ ਲੱਗੇ ਤਪਦੇ ਥਲ ਦੀ।
ਮੇਰੇ ਵਾਂਗੂ ਇਹ ਵੀ ਜੋ ਕਦੇ ਨਾ ਬੈਠਦੀ,
ਵਕਤ ਦੀਆਂ ਸੂਈਆਂ ਤੋਂ ਵੀ ਤੇਜ਼ ਚੱਲਦੀ।
ਜਦ ਵੀ ਮੈਂ ਚਾਹਿਆ ਇਹਨੂੰ ਆਪਣਾ ਬਣਾ ਲਵਾਂ,
ਹੋਈ ਨਾ ਕਦੇ ਵੀ ਇਹ ਤਾਂ ਮੇਰੇ ਵੱਲ ਦੀ।
ਲੱਭ-ਲੱਭ ਇਹਨੂੰ ਮੈਂ ਹੋ ਗਿਆ ਪਰਦੇਸੀ,
ਗੁਆਚ ਗਿਆ ਖ਼ੁਦ ਪਰ ਇਹ ਨਾ ਕਿਤੇ ਲੱਭਦੀ।
ਜੀ ਕਰੇ ਰੱਜ ਕੇ ਦੀਦਾਰ ਇਹਦਾ ਕਰ ਲਵਾਂ,
ਮੇਰੀ ਜ਼ਿੰਦਗੀ ਦੀ ਸ਼ਾਮ ਜਾਵੇ ਹੁਣ ਢਲਦੀ।
ਖੁਸ਼ੀਆਂ ਤੇ ਖੇੜੇ ਕੌਣ ਦੇਵੇ ‘ਸ਼ਮੀ’ ਨੂੰ,
ਜ਼ਮਾਨੇ ਦੇ ਹਰ ਪਾਸੇ ਗਮ ਦੀ ਹਵਾ ਚੱਲਦੀ।
****
No comments:
Post a Comment