ਫਰਕ

ਇਨਸਾਨ ਹੀ ਫਰਕ ਕਰਦਾ ਹੈ,
ਇਨਸਾਨੀਅਤ ਅਤੇ ਇਨਸਾਨ ਵਿੱਚ।

ਇਨਸਾਨੀਅਤ ਲੱਭਿਆਂ ਨਾ ਲੱਭਦੀ,
ਇਨਸਾਨਾਂ ਦੇ ਜਹਾਨ ਵਿੱਚ।

ਊਚ-ਨੀਚ ਦੀ ਇਹ ਤਲਵਾਰ ਤਿੱਖੀ,
ਨਾ ਆਉਂਦੀ ਕਿਸੇ ਮਿਆਨ ਵਿੱਚ।

ਸ਼ਰੇਆਮ ਪਿਆਰ ਸੜ ਰਿਹਾ,
ਮਜ਼੍ਹਬਾਂ ਦੇ ਸ਼ਮਸ਼ਾਨ ਵਿੱਚ।

ਭੇਦ-ਭਾਵ ਦੀ ਕੰਧ ਹੋਈ ਉ¤ਚੀ,
ਸਿੱਖ ਇਸਾਈ ਹਿੰਦੂ ਮੁਸਲਮਾਨ ਵਿੱਚ।

ਸਿਰ ਕੱਟਿਆ ਗਿਆ ਉਸ ਸ਼ਖ਼ਸ ਦਾ,
ਜੋ ਵੀ ਨਿੱਤਰਿਆ ਸੱਚ ਦੇ ਮੈਦਾਨ ਵਿੱਚ।

ਚੁੱਪ ਕਰਕੇ ਬੈਠ ਜਾ ਤੂੰ ‘ਸ਼ਮੀ’ ਉਏ,
ਮੌਤ ਮਿਲੇਗੀ ਵਰਨਾ ਇਨਾਮ ਵਿੱਚ।

* * *

No comments:

Post a Comment