ਜਲ੍ਹਿਆਂ ਵਾਲੇ ਬਾਗ਼ ’ਚੋਂ ਅੱਜ ਵੀ ਰੋਣ ਆਵਾਜ਼ਾਂ ਆਉਂਦੀਆਂ ਨੇ,
ਖੂਨੀ ਖੂਹ ਵਿੱਚ ਦੱਬੀਆਂ ਰੂਹਾਂ ਰੋ ਰੋ ਤਰਲੇ ਪਾਉਂਦੀਆਂ ਨੇ।
ਨਾਲ ਲਹੂ ਦੇ ਭਿੱਜੀ ਹੋਈ ਮਿੱਟੀ ਡਾਢਾ ਦਰਦ ਹੰਢਾ ਰਹੀ,
ਹਰ ਹਿੰਦਵਾਸੀ ਨੂੰ ਉਹ ਆਪਣੇ ਡੂੰਘੇ ਜ਼ਖਮ ਦਿਖਾ ਰਹੀ,
ਕੰਧਾਂ ਦੇ ਵਿੱਚ ਖੁੱਬੀਆਂ ਗੋਲੀਆਂ ਮੇਰਾ ਦਿਲ ਦੁਖਾਉਂਦੀਆਂ ਨੇ।
ਹਰ ਕੋਨੇ ਦੇ ਵਿੱਚ ਉਦਾਸੀ, ਢਲਦਾ ਨਾ ਦੁੱਖ ਦਾ ਪਰਛਾਵਾਂ,
ਵੈਸਾਖੀ ਦਾ ਦਿਨ ਗੁੰਮਸੁਮ ਹੋਇਆ, ਸੋਗ ’ਚ ਬੈਠੀਆਂ ਨੇ ਜਿਵੇਂ ਮਾਵਾਂ,
ਨਾ ਤਿੱਤਲੀ ਨਾ ਭੌਰੇ ਉ¤ਡਦੇ, ਨਾ ਕੋਇਲਾਂ ਗੀਤ ਸੁਣਾਉਂਦੀਆਂ ਨੇ।
ਇਸ ਮਿੱਟੀ ਦੀਆਂ ਸਿਸਕੀਆਂ ਸੁਣ ਕੇ ਊਧਮ ਸਿੰਘ ਸੀ ਖੜ੍ਹ ਉਠਿਆ,
ਗੋਰੀ ਧਰਤੀ ’ਤੇ ਜਾ ਕੇ ਜ਼ਾਲਿਮ ਡਾਇਰ ਨੂੰ ਭੁੰਨ ਸੁੱਟਿਆ,
ਭਗਤ ਸਿੰਘ ਜਿਹੇ ਸੂਰਮਿਆਂ ਵਿੱਚ ‘ਸ਼ਮੀ’ ਅਣਖ ਜਗਾਉਂਦੀਆਂ ਨੇ।
* * *
No comments:
Post a Comment