ਬਾਪ

ਮਾਂ ਹੁੰਦੀ ਰੱਬ ਵਰਗੀ ਸਾਰੀ ਦੁਨੀਆਂ ਜਾਣਦੀ,
ਮਾਂ ਵਰਗੀ ਹੀ ਹੁੰਦੀ ਏ ਕੁਰਬਾਨੀ ਬਾਪ ਦੀ।

ਮਿਹਨਤ ਨਾਲ ਕਰੇ ਇਕੱਠੇ ਬੱਚਿਆਂ ਲਈ ਨਿਵਾਲੇ,
ਪਿਆਰ ਦੀ ਦਿੰਦੇ ਨੇ ਗਵਾਹੀ ਹੱਥੀਂ ਪਏ ਛਾਲੇ,
ਦਿਨ ਰਾਤੀਂ ਜਿਹਨੂੰ ਰਹਿੰਦੀ ਏ ਚਿੰਤਾ ਔਲਾਦ ਦੀ।
ਮਾਂ ਵਰਗੀ ਹੀ ਹੁੰਦੀ ਏ ਕੁਰਬਾਨੀ ਬਾਪ ਦੀ ...

ਧੀਆਂ-ਪੁੱਤਰਾਂ ਦਾ ਹੱਥ ਫੜ੍ਹ ਚੱਲਣਾ ਸਿਖਾਵੇ,
ਡਿੱਗਦਿਆਂ ਨੂੰ ਝੱਟ ਆਪਣੀ ਹਿੱਕ ਨਾਲ ਲਾਵੇ,
ਕਰਦਾ ਏ ਰਖਵਾਲੀ ਜਿਉਂ ਕੋਈ ਮਾਲੀ ਬਾਗ ਦੀ।
ਮਾਂ ਵਰਗੀ ਹੀ ਹੁੰਦੀ ਏ ਕੁਰਬਾਨੀ ਬਾਪ ਦੀ ...

ਮੈਂ ਕੀ ਦੱਸਾਂ ਬਾਪ ਦਾ ਰਿਸ਼ਤਾ ਕੀ ਕੁਝ ਕਰਦਾ ਏ,
ਬੱਚਿਆਂ ਦੀ ਜ਼ਿੰਦਗੀ ਲਈ ਸੌ ਮੌਤਾਂ ਮਰਦਾ ਏ,
ਭੁੱਲ ਜਾਏ ਜੀਣਾ ‘ਸ਼ਮੀ’ ਜ਼ਿੰਦਗੀ ਆਪਣੇ ਆਪ ਦੀ।
ਮਾਂ ਵਰਗੀ ਹੀ ਹੁੰਦੀ ਏ ਕੁਰਬਾਨੀ ਬਾਪ ਦੀ ...

* * *


No comments:

Post a Comment