ਖੁਆਇਸ਼ਾਂ

ਮੇਰੀਆਂ ਖੁਆਇਸ਼ਾਂ ਅਣਗਿਣਤ ਨੇ ਤਾਰਿਆਂ ਦੇ ਵਾਂਗ
ਮੈਂ ਇਕੱਲਾ, ਤੁਸਾਂ ਸਾਰਿਆਂ ਦੇ ਵਾਂਗ
ਤਾਰੇ ਤਾਂ ਹਮੇਸ਼ਾਂ ਰਾਤ ਨੂੰ ਨਿਕਲਦੇ ਨੇ
ਪਰ ਮੇਰੀਆਂ ਖੁਆਇਸ਼ਾਂ ਮੇਰੇ ਜ਼ਹਿਨ ਦੇ ਆਸਮਾਨ ਵਿੱਚ
ਹਮੇਸ਼ਾਂ ਚੜ੍ਹੀਆਂ ਰਹਿੰਦੀਆਂ ਨੇ
ਮੇਰੀ ਸੋਚ ਨਾਲ ਖਹਿੰਦੀਆਂ ਨੇ
ਯੁੱਗਾਂ ਤੋਂ ਤਾਰਿਆਂ ਦੇ ਦੁਆਲੇ ਪਰਿਕਰਮਾ ਕਰ ਰਹੀ
ਧਰਤੀ ਵਾਂਗ, ਮੈਂ ਵੀ ਆਪਣੇ ਜਨਮ ਤੋਂ, ਖੁਆਇਸ਼ਾਂ
ਦੀ ਪਰਿਕਰਮਾ ਕਰ ਰਿਹਾ ਹਾਂ

ਕਾਲੀ ਰਾਤ

ਹੁਣ ਉੱਲੂ ਰਾਤਾਂ ਨੂੰ ਹੀ ਨਹੀਂ
ਦਿਨੇ ਵੀ ਬੋਲਦੇ ਨੇ
ਸੱਚ ਨੂੰ ਨਿਗਲਣ ਲਈ
ਆਪਣੇ ਮੂੰਹਾਂ ਨੂੰ ਖੋਲ੍ਹਦੇ ਨੇ
ਕਿਉਂਕਿ ਬੇਇਨਸਾਫੀ ਦਾ ਹਨ੍ਹੇਰਾ
ਮੁੱਕਦਾ ਹੀ ਨਹੀਂ
ਜਾਲਮ ਜੁਲਮ ਤੋਂ ਰੁਕਦਾ ਹੀ ਨਹੀਂ
ਕੀ ਕਰੀਏ ਕਾਨੂੰਨ ਮੁਰਦਾ ਲਾਸ਼
ਬਣ ਕੇ ਰਹਿ ਗਿਆ ਹੈ
ਹਰ ਦਫਤਰ ਵਿਚ ਨਿਕਲ ਰਿਹਾ ਹੈ

ਸੱਚ


ਸੱਚ ਬੋਲਣ ਵਾਲਿਆਂ ਨੂੰ ਅਤੇ
ਲਿਖਣ ਵਾਲਿਆਂ ਨੂੰ ਮੌਤ ਮਿਲਦੀ ਹੈ
ਇਹ ਮੈਂ ਅਕਸਰ ਸੁਣਿਆ ਹੈ ਤੇ
ਪੜ੍ਹਿਆ ਹੈ
ਇਸ ਲਈ ਲੋਕ ਸੱਚ
ਬੋਲਣ ਤੋਂ ਡਰਦੇ ਨੇ
ਝੂਠ ਦਾ ਪਾਣੀ ਭਰਦੇ ਨੇ
ਆਖਿਰ ਕਿਉਂ ਹਨ੍ਹੇਰੇ ਤੋਂ
ਰੌਸ਼ਨੀ ਵੱਲ ਜਾਣ ਦੀ
ਸਾਡੀ ਹਿੰਮਤ ਨਹੀਂ ਹੁੰਦੀ

ਸਿਰਨਾਵੇਂ


ਸੱਚੇ ਯਾਰਾਂ ਦੇ ਸਿਰਨਾਵੇਂ ਦੀ ਲੋੜ ਨਹੀਂ ਹੁੰਦੀ
ਕਿਉਂਕਿ ਯਾਰ ਕਦੇ
ਇੱਟਾਂ ਦੇ ਘਰਾਂ ਅੰਦਰ ਨਹੀਂ
ਦਿਲ ’ਚ ਵਸਦੇ
ਇੱਟਾਂ ਦੇ ਘਰ ਵਾਂਗੂੰ ਦਿਲ ਦੀ ਕੀਮਤ ਨਹੀਂ ਹੁੰਦੀ
ਅਤੇ ਨਾ ਹੀ ਕੋਈ ਕਿਰਾਇਆ,
ਨਾ ਕੋਈ ਗੈਰ ਤੇ ਨਾ ਕੋਈ ਪਰਾਇਆ,
ਬਸ ਵਫਾ ਤੇ ਵਿਸ਼ਵਾਸ ਚਾਹੀਦਾ ਹੈ

ਅੱਗ


ਮੈਂ ਅੱਗ ਬਣਨਾ ਚਾਹੁੰਦਾ ਹਾਂ
ਪਰ ਸਭ ਤੋਂ ਪਹਿਲਾਂ ਮੈਂ ਖੁਦ ਹੀ ਸੜਨਾ ਚਾਹੁੰਦਾ ਹਾਂ
ਮੈਂ ਆਪਣੇ ਆਪ ਨਾਲ ਲੜਨਾ ਚਾਹੁੰਦਾ ਹਾਂ
ਪਤਝੜ ਵਾਂਗੂ ਝੜਨਾ ਚਾਹੁੰਦਾ ਹਾਂ,
ਭਸਮ ਕਰਨਾ ਚਾਹੁੰਦਾ ਹਾਂ ਆਪਣੇ ਅੰਦਰਲੀ ਮੈਂ
ਤੇ ਆਪਣਾ ਗਰੂਰ, ਨਫਰਤ ਤੇ ਝੂਠ
ਮੈਂ ਸੂਰਜ ਵਾਂਗੂ ਸੁਰਖ ਹੋ ਕੇ
ਅਸਤ ਹੋ ਜਾਣਾ ਚਾਹੁੰਦਾ ਹਾਂ,
ਤਾਂ ਕਿ ਮੈਂ ਇਕ ਨਵੀਂ ਸਵੇਰ ਬਣ ਕੇ ਆਵਾਂ

ਲੀਡਰ ਅਤੇ ਲੁਟੇਰੇ


ਕੀ ਫਰਕ ਰਿਹਾ ਲੀਡਰਾਂ ਅਤੇ ਲੁਟੇਰਿਆਂ ਵਿੱਚ,
ਆਖਿਰ ਦੋਵਾਂ ਦਾ ਮਕਸਦ ਇਕ ਹੀ ਹੈ ਲੁੱਟਣਾ,
ਫਰਕ ਇੰਨਾ ਹੀ ਹੈ ਕਿ ਲੁਟੇਰਿਆਂ ਨੂੰ ਕੋਈ ਸਲਾਮ ਨਹੀਂ ਕਰਦਾ
ਬੇਵੱਸ ਤੇ ਕਮਜ਼ੋਰ ਇਨਸਾਨ
ਲੀਡਰਾਂ ਦੇ ਪਰਛਾਵੇਂ ਤੋਂ ਵੀ ਡਰਦਾ
ਭਾਰਤ ਮਾਂ ਦੀ ਹਿੱਕ ’ਤੇ ਬੈਠੇ

ਦੋਸਤੀਆਂ ਤੇ ਰਿਸ਼ਤੇ


ਦੋਸਤੀਆਂ ਅਤੇ ਰਿਸ਼ਤੇ ਪਾਕ ਬੰਧਨ ਹੁੰਦਾ ਹੈ
ਪਰ ਜਦੋਂ ਇਹਨਾਂ ਵਿਚੋਂ ਮਤਲਬ ਦੀ
ਬਦਬੂ ਆਉਣ ਲੱਗ ਪਵੇ
ਤਾਂ ਸਮਝ ਲੈਣਾ ਉਥੇ ਪਿਆਰ ਤੇ ਵਿਸ਼ਵਾਸ
ਦੋਵੋਂ ਮਰ ਚੁੱਕੇ ਹਨ, ਸੜ ਚੁੱਕੇ ਹਨ।
ਕਿਉਂਕਿ ਬਦਬੂ, ਮਰੀਆਂ ਅਤੇ ਸੜੀਆਂ